About Me

banner image
banner image

ਆਹ ਪੋਸਟ ਹਰ ਪੰਜਾਬੀ ਤੱਕ ਪੁਹੰਚਾਓ

ਆਹ ਪੋਸਟ ਹਰ ਪੰਜਾਬੀ ਤੱਕ ਪੁਹੰਚਾਓ

22 ਦਿਨ ਦਾ ਟਾਰਚਰ ਕਰਨ ਦੇ ਬਾਅਦ ਪਾਕਿਸਤਾਨ ਨ੍ਹੇ ਕੈਪਟਨ ਕਾਲੀਆ ਦੀ ਲਾਸ਼ ਭਾਰਤ ਨੂੰ ਵਾਪਸ ਕੀਤੀ ਸੀ, ਸ਼ਰੀਰ ਦੀ ਇੱਕ ਹੱਡੀ ਸਲਾਮਤ ਨਹੀਂ ਸੀ, ਇੱਕ ਅੱਖ ਸ਼ਰੀਰ ਤੋਂ ਬਾਹਰ ਲਮਕ ਰਹੀ ਸੀ। ਕਮਾਂਡਰ ਨਚੀਕੇਤਾ ਸੱਤ ਦਿਨ ਬਾਅਦ ਪਾਕਿਸਤਾਨ ਤੋਂ ਜਿਉਂਦਾ ਵਾਪਸ ਤਾਂ ਆ ਗਿਆ ਸੀ ਪਰ ਪੂਰੇ ਸਰੀਰ ਤੇ ਸਿਗਰੇਟ ਦਾਗੇ ਜਾਣ ਦੇ ਨਿਸ਼ਾਨ ਮੌਜੂਦ ਸਨ। ਇਹ ਹਾਲ ਉਦੋਂ ਸੀ ਜਦੋਂ ਭਾਰਤ ਸਰਕਾਰ ਨੇ ਇਹ ਘੋਸ਼ਣਾ ਕੀਤੀ ਹੋਈ ਸੀ ਕਿ ਭਾਰਤ ਦੀਆਂ ਸੈਨਾਵਾਂ ਲਾਇਨ ਆਫ ਕੰਟਰੋਲ ਕਰਾਸ ਨਹੀਂ ਕਰੇਗੀ।

ਜੇਨੇਵਾ ਵਾਲੀ ਸੰਧੀ ਓਦੋਂ ਵੀ ਸੀ, ਪਾਕਿਸਤਾਨ ਨ੍ਹੇ ਇਹ ਘੋਸ਼ਣਾ ਕਰਕੇ ਰੱਖੀ ਸੀ ਕਿ ਕਾਰਗਿਲ ਵਿੱਚ ਉਸਦੀਆਂ ਸੈਨਾਵਾਂ ਲੜ ਹੀ ਨਹੀਂ ਰਹੀਆਂ, ਪਰ ਇਸਦੇ ਬਾਵਜੂਦ ਅਸੀਂ ਨਾ ਤਾਂ ਪਾਕਿਸਤਾਨ ਖ਼ੁਦ ਸਜ਼ਾ ਦੇ ਸਕੇ ਅਤੇ ਨਾ ਹੀ ਉਸਨੂੰ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਮਜਬੂਰ ਕਰ ਸਕੇ। ਹਾਂ, ਪਰ ਅਟਲ ਜੀ ਦੇ ਮਜ਼ਬੂਤ ਇਰਾਦੇਆਂ ਕਾਰਨ ਅਤੇ ਸਿਪਾਹੀਆਂ ਦੀ ਕੁਰਬਾਨੀ ਬਦੋਲਤ ਅਸੀਂ ਆਪਣੀ ਜ਼ਮੀਨ ਵਾਪਸ ਹਾਂਸੀਲ ਕੀਤੀ।

ਇਸ ਵਾਰ ਹਮਲਾਵਰ ਅਸੀਂ ਹਾਂ, ਅਸੀਂ ਉਹਨਾਂ ਦੀ LOC ਪਾਰ ਹੀ ਨਹੀਂ ਕੀਤੀ ਬਲਕਿ ਕਸ਼ਮੀਰ ਦੀ ਸੀਮਾ ਪਾਰ ਕਰਕੇ, ਪਾਕਿਸਤਾਨ ਦੇ ਅੰਦਰ ਵੜ ਕੇ ਉਸਨੂੰ ਠੋਕ ਕੇ ਆਏ ਹਾਂ। ਉਹਨਾਂ ਦੇ ਇੱਕ ਡਰੋਨ ਨੂੰ ਮਾਰੇਆ ਹੈ ਅਤੇ ਉਹਨਾਂ ਦੇ ਇੱਕ ਬੇਹਤਰ ਫਾਈਟਰ ਪਲੇਨ ਨੂੰ ਮਾਰ ਸੁੱਟੇਆ ਹੈ।

ਐਨਾਂ ਕੁੱਝ ਹੋਣ ਦੇ ਬਾਵਜੂਦ ਪਾਕਿਸਤਾਨ ਸਾਡੇ ਵਿੰਗ ਕਮਾਂਡਰ ਨੂੰ ਜਵਾਈ ਵਾਂਗ ਚਾਹ ਪਿਲਾ ਕੇ ਦੁਨੀਆਂ ਸਾਹਮਣੇ ਇਹ ਦਿਖਾਉਣ ਦਾ ਯਤਨ ਕਰ ਰਿਹਾ ਹੈ ਕਿ ਅਸੀਂ ਕਮਾਂਡਰ ਨਾਲ ਕਿੰਨਾ ਚੰਗਾ ਵਰਤਾਅ ਕਰ ਰਹੇ ਹਾਂ

ਇਸ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਦੋਹਾਂ ਪਰਿਸਤਿਥੀਆਂ ਵਿੱਚ ਅੰਤਰ ਕੀ ਹੈ?

ਪਾਕਿਸਤਾਨ ਇਸ ਵਾਰ 24 ਘੰਟੇ ਦੇ ਅੰਦਰ ਸਾਡੇ ਪਾਇਲਟ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਉਹ ਵੀ ਉਦੋਂ ਜਦੋ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਬਾਰ ਬਾਰ ਮਿਨਤਾਂ ਕਰਨ ਦੇ ਬਾਵਜੂਦ ਭਾਰਤ ਦੇ ਪ੍ਰਧਾਨਮੰਤਰੀ ਉਸ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੋਏ। ਅਜਿਹਾ ਇਸ ਲਈ ਹੋਇਆ ਕਿਉਂਕਿ ਇਸ ਵਾਰ ਹਿੰਦੋਸਤਾਨ ਨ੍ਹੇ ਆਪਣੇ ਦੁਸ਼ਮਣ ਦੇ ਦਿਲ ਵਿੱਚ ਖੌਫ ਪੈਦਾ ਕੀਤਾ ਹੈ ਕਿਉਂਕਿ ਇਸ ਵਾਰ ਪਹਿਲਾ ਥੱਪੜ ਅਸੀਂ ਮਾਰੇਆ ਹੈ। ਇਹ ਖੌਫ ਸਾਂਝੇ ਰੂਪ ਨਾਲ ਭਾਰਤ ਦੀ ਰਾਜਨੀਤਿਕ ਡੋਰ ਦਾ ਇੱਕ ਤਾਕਤਵਰ ਅਤੇ ਨਿਡਰ ਬੰਦੇ ਦੇ ਹੱਥ ਹੋਣਾ ਅਤੇ ਭਾਰਤ ਦੀਆਂ ਸੈਨਾਵਾਂ ਦਾ ਹੈ

ਜਿੰਨ੍ਹਾਂ ਨੂੰ ਹਾਲੇ ਵੀ ਲੱਗਦਾ ਹੈ ਕਿ ਪਾਕਿਸਤਾਨ ਤਾਰੀਫ ਦੇ ਕਾਬਿਲ ਹੈ, ਉਹ ਕੈਪਟਨ ਕਾਲੀਆ ਅਤੇ ਨਚੀਕੇਤਾ ਵਰਗੇ ਵੀਰਾਂ ਦੀ ਅਣਦੇਖੀ ਕਰਦੇ ਹੋਏ,ਉਰੀ ਵਿੱਚ ਸੁੱਤੇ ਹੋਏ ਭਾਰਤੀ ਜਵਾਨਾਂ ਨੂੰ ਜਿਓੰਦੇ ਸਾੜਨ ਅਤੇ ਪੁਲਵਾਮਾ ਵਿੱਚ ਸਾਡੇ ਜਿਓੰਦੇ ਸੈਨਿਕਾਂ ਦੇ ਚੀਥੜੇ ਉਡਾਉਣ ਵਾਲੇ ਪਾਕਿਸਤਾਨ ਦੀ ਤਾਰੀਫ ਜ਼ਰੂਰ ਕਰਨ।

ਬਾਕੀ ਜੋ ਸੱਚ ਹੈ ਉਹ ਸੱਚ ਹੈ!!!
ਆਹ ਪੋਸਟ ਹਰ ਪੰਜਾਬੀ ਤੱਕ ਪੁਹੰਚਾਓ ਆਹ ਪੋਸਟ ਹਰ ਪੰਜਾਬੀ ਤੱਕ ਪੁਹੰਚਾਓ Reviewed by RAVISH DUTTA on March 01, 2019 Rating: 5

No comments:

Powered by Blogger.